Modi College Stood Second in Debate in Punjabi University Inter-Zonal Youth Festival
Patiala: 16.11.2022
Ms. Amreet Kaur of BCom-I (against the motion) of Modi College stood second in Debate competition in Inter-Zonal Youth Festival held at Punjabi University, Patiala held from 10 to 13 November 2022. As many as 250 colleges from various zones participated in the various competitions of the festival. Principal Dr. Khushvinder Kumar congratulated her and wished her a bright future. On this occasion, Dean (Co-curricular Activities) Dr. Gurdeep Singh, and the members of Debate Committee i.e., Dr. Bhanvi, Dr. Kuldeep Kaur, Dr. Harleen Kaur, Dr. Rupinder Sharma and Dr. Rupinder Singh Dhillon were present.
ਪਟਿਆਲਾ: 16 ਨਵੰਬਰ, 2022
ਅੰਤਰ ਖੇਤਰੀ ਯੁਵਕ ਮੇਲੇ ਦੌਰਾਨ ਵਾਦ ਵਿਵਾਦ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਦੀ ਮਾਣਮੱਤੀ ਪ੍ਰਾਪਤੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਸਾਲ ਕਰਵਾਏ ਜਾਂਦੇ ਯੁਵਕ ਮੇਲੇ ਦੌਰਾਨ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੀ ਬੀ.ਕਾਮ ਭਾਗ ਪਹਿਲਾ ਦੀ ਵਿਦਿਆਰਥਣ ਅਮਰੀਤ ਕੌਰ ਨਿਰਵਾਣ ਨੇ ਅੰਤਰ ਖੇਤਰੀ ਯੁਵਕ ਮੇਲੇ ਵਿਚ ਵਾਦ – ਵਿਵਾਦ (ਵਿਰੋਧੀ ਪੱਖ) ਵੰਨਗੀ ਅਧੀਨ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਯੁਵਕ ਮੇਲੇ ਵਿੱਚ ਵੱਖ – ਵੱਖ ਜ਼ੋਨਾਂ ਚ ਲਗਭਗ ਦੋ ਸੌ ਕਾਲਜਾਂ ਨੇ ਭਾਗ ਲਿਆ ਜਿਸ ਵਿੱਚੋਂ ਪਹਿਲਾਂ ਅਮਰੀਤ ਕੌਰ ਨੇ ਪਟਿਆਲਾ ਜ਼ੋਨ ਚ ਹੋਏ ਖੇਤਰੀ ਯੁਵਕ ਮੇਲੇ ਵਿਚੋਂ ਦੂਜਾ ਸਥਾਨ ਲੈ ਕੇ ਅੰਤਰ ਖੇਤਰੀ ਯੁਵਕ ਮੇਲੇ ਤੱਕ ਜਾਣ ਦਾ ਸਫ਼ਰ ਤੈਅ ਕੀਤਾ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਚ ਆਯੋਜਿਤ ਅੰਤਰ ਖੇਤਰੀ ਯੁਵਕ ਮੇਲੇ ਵਿੱਚ ਉਸ ਨੇ ਦੂਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਅਮਰੀਤ ਕੌਰ ਦੇ ਕਾਲਜ ਪਹੁੰਚਣ ਤੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਅਵਸਰ ਤੇ ਡੀਨ, ਸਹਿ – ਸਰਗਰਮੀਆਂ ਡਾ. ਗੁਰਦੀਪ ਸਿੰਘ ਸੰਧੂ ਅਤੇ ਸਮੁੱਚੀ ਇੰਚਾਰਜ ਟੀਮ ਚ ਡਾ. ਭਾਨਵੀ, ਡਾ. ਕੁਲਦੀਪ ਕੌਰ, ਡਾ. ਹਰਲੀਨ ਕੌਰ, ਡਾ. ਰੁਪਿੰਦਰ ਸ਼ਰਮਾ ਅਤੇ ਡਾ. ਰੁਪਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।